HomeInternetBoost Wifi Punjabi

TELUS Boost Wi-Fi, ਸਭ ਤੋਂ ਵਧੀਆ ਇੰਟਰਨੈੱਟ ਕਵਰੇਜ।

ਆਪਣੇ ਘਰ ਦੇ ਹਰ ਕੋਨੇ ਵਿਚ ਤੇਜ਼ ਇੰਟਰਨੈੱਟ ਦਾ ਆਨੰਦ ਮਾਣੋ। ਲਓ TELUS Boost Wi-Fi ਸਟਾਰਟਰ ਪੈਕ ਸਿਰਫ਼ $120।

 

ਇੰਟਰਨੈੱਟ ਵਿੱਚ ਰੁਚੀ ਹੈ?

ਲਓ ਮੁਫ਼ਤ ਵਿਚ TELUS Boost Wi-Fi

ਲਓ TELUS Boost Wi-Fi ਸਟਾਰਟਰ ਪੈਕ ਅਤੇ ਇਕਸਪੈਨਸ਼ਨ ਪੈਕ (ਕੀਮਤ $240), 2 ਸਾਲ ਦੀ ਟਰਮ 'ਤੇ ਇੰਟਰਨੈੱਟ ਨਾਲ ਸ਼ਾਮਲ ਹੈ। ਔਨਲਾਈਨ ਆਰਡਰ ਕਰੋ ਅਤੇ $100 ਬਿੱਲ ਕ੍ਰੈਡਿਟ ਲਓ।

ਕੀ ਤੁਹਾਡੇ ਹੋਮ Wi-Fi ਵਿਚ ਵਾਧੇ ਦੀ ਲੋੜ ਹੈ?

ਘਰ ਦਾ ਆਕਾਰ, ਨਿਰਮਾਣ ਸਮੱਗਰੀ, ਸਿਗਨਲ ਵਿਚ ਰੁਕਾਵਟ ਪਾਉਣ ਵਾਲੇ ਸਰੋਤ ਅਤੇ ਚੱਲ ਰਹੇ ਡਿਵਾਇਸਿਜ਼ ਦੀ ਗਿਣਤੀ ਜਿਹੇ ਤੱਤ ਤੁਹਾਡੇ Wi-Fi ਸਿਗਨਲ ਵਿਚ ਦਖਲ ਦੇ ਸਕਦੇ ਹਨ। TELUS Boost Wi-Fi ਤੁਹਾਡੀ ਕਵਰੇਜ ਨੂੰ ਵਧਾਉਂਦਾ ਹੈ ਤਾਂ ਕਿ ਤੁਸੀਂ ਹੌਲੀ Wi-Fi ਵਾਲੀਆਂ ਥਾਵਾਂ ਅਤੇ ਟੁੱਟਵੇਂ ਸਿਗਨਲ ਤੋਂ ਛੁਟਕਾਰਾ ਪਾ ਸਕੋ।

ਘਰ ਦਾ ਆਕਾਰ

ਨਿਰਮਾਣ ਸਮੱਗਰੀ

ਸਿਗਨਲ ਵਿਚ ਰੁਕਾਵਟ ਪਾਉਣ ਵਾਲੇ ਸਰੋਤ

ਕਈ ਚੱਲ ਰਹੇ ਡਿਵਾਈਸ

ਆਪਣੇ TELUS Wi-Fi ਵਿੱਚ ਵਾਧਾ ਕਿਵੇਂ ਕਰ ਸਕਦੇ ਹੋ

TELUS Boost Wi-Fi ਕਿਵੇਂ ਕੰਮ ਕਰਦਾ ਹੈ

TELUS Boost Wi-Fi ਤੁਹਾਡੇ ਪੂਰੇ ਘਰ ਵਿਚ ਨੈੱਟਵਰਕ ਦਾ ਇਕ ਜਾਲ਼ ਬਣਾਉਂਦਾ ਹੈ ਤਾਂ ਕਿ ਤੁਹਾਡੇ ਡਿਵਾਇਸਿਜ਼ ਹਮੇਸ਼ਾ ਸਭ ਤੋਂ ਮਜ਼ਬੂਤ ਉਪਲਬਧ Wi-Fi ਨਾਲ ਜੁੜ ਸਕਣ। TELUS My Wi-Fi App ਨਾਲ ਸੈੱਟ-ਅਪ ਕਰਨਾ ਆਸਾਨ ਹੈ।

ਵਧਾਈ ਗਈ ਕਵਰੇਜ

ਵਿਆਪਕ ਕਵਰੇਜ ਵਾਲਾ ਇਕ ਸ਼ਕਤੀਸ਼ਾਲੀ Wi-Fi ਨੈੱਟਵਰਕ ਤਿਆਰ ਕਰਨ ਲਈ Wi-Fi ਬੂਸਟਰ ਉੱਨਤ ਨੈੱਟਵਰਕ ਤਕਨਾਲੋਜੀ ਦੀ ਵਰਤੋਂ ਕਰਦਿਆਂ ਮਿਲ ਕੇ ਕੰਮ ਕਰਦੇ ਹਨ।

ਇਕਸਾਰ ਸਪੀਡ

Smart Wi-Fi ਤਕਨਾਲੋਜੀ, ਡਿਵਾਈਸ ਪ੍ਰਫ਼ੌਰਮੈਂਸ ਨੂੰ ਅਨੁਕੂਲ ਬਣਾਉਂਦੀ ਹੈ ਅਤੇ ਤੁਹਾਨੂੰ ਇਕ ਹੀ Wi-Fi ਨੈੱਟਵਰਕ ਨਾਲ ਕੁਨੈਕਟ ਰੱਖਦੀ ਹੈ।

ਵਧੀਆ ਕੁਨੈਕਟੀਵਿਟੀ

ਜਦ ਤੁਸੀਂ ਆਪਣੇ ਘਰ ਵਿਚ ਘੁੰਮਦੇ ਹੋ ਤਾਂ ਬੂਸਟਰ ਆਪਣੇ ਆਪ ਤੁਹਾਡੇ ਡਿਵਾਇਸਿਜ਼ ਨੂੰ ਸਭ ਤੋਂ ਵਧੀਆ ਸੰਭਵ Wi-Fi ਫ੍ਰੀਕੁਵੈਂਸੀ ਨਾਲ ਕੁਨੈਕਟ ਕਰਦੇ ਹਨ।

ਸਧਾਰਨ ਸੈੱਟ-ਅਪ ਅਤੇ ਕੰਟਰੋਲ

ਇਹ TELUS My Wi-Fi ਐਪਲੀਕੇਸ਼ਨ, ਸੈੱਟ-ਅੱਪ ਪ੍ਰਕਿਰਿਆ ਵਿੱਚ ਤੁਹਾਡੀ ਅਗਵਾਈ ਕਰਦੀ ਹੈ ਅਤੇ ਆਸਾਨੀ ਨਾਲ ਤੁਹਾਨੂੰ ਆਪਣੇ ਘਰ ਦੇ Wi-Fi ਨੈੱਟਵਰਕ ਦੀ ਨਿਗਰਾਨੀ ਅਤੇ ਪ੍ਰਬੰਧ ਕਰਨ ਵਿਚ ਸਹਾਈ ਹੁੰਦੀ ਹੈ - ਜਿਵੇਂ ਕਿ ਇੱਕ ਹੀ ਉਂਗਲ ਲਾਉਣ ਨਾਲ ਆਪਣੇ Wi-Fi ਨੂੰ ਰੋਕਣਾ।

 
ਤੁਹਾਨੂੰ ਪਹਿਲਾਂ ਕੀ ਚਾਹੀਦਾ

TELUS Boost Wi-Fi

ਸਟਾਰਟਰ ਪੈਕ

ਪ੍ਰਤੀ ਅਕਾਊਂਟ ਇੱਕ ਸਟਾਰਟਰ ਪੈਕ ਦੀ ਸੀਮਾ। 2000 ਵਰਗ ਫੁੱਟ ਤੱਕ ਕਵਰੇਜ। TELUS ਇੰਟਰਨੈੱਟ ਦੀ ਲੋੜ ਹੈ। ਵਾਧੂ ਕਵਰੇਜ ਲਈ ਇਕਸਪੈਨਸ਼ਨ ਪੈਕ ਲਓ। 30 ਦਿਨ ਦੀ ਪੈਸੇ ਮੋੜਨ ਦੀ ਗਾਰੰਟੀ ਹੈ।

ਇੱਕੋ ਵਾਰੀ ਦੀ ਅਦਾਇਗੀ:
$120
ਹੋਰ ਜ਼ਿਆਦਾ ਕਵਰੇਜ ਚਾਹੀਦੀ ਹੈ?

TELUS Boost Wi-Fi

ਇਕਸਪੈਨਸ਼ਨ ਪੈਕ

ਸਟਾਰਟਰ ਪੈਕ ਦੀ ਲੋੜ ਹੈ। ਵਾਧੂ 1000 ਵਰਗ ਫੁੱਟ ਤੱਕ ਕਵਰੇਜ ਸ਼ਾਮਲ ਕਰੋ। ਪ੍ਰਤੀ ਅਕਾਊਂਟ 3 ਦੀ ਸੀਮਾ। TELUS ਇੰਟਰਨੈੱਟ ਦੀ ਲੋੜ ਹੈ। 30 ਦਿਨ ਦੀ ਪੈਸੇ ਮੋੜਨ ਦੀ ਗਾਰੰਟੀ ਹੈ।

ਇੱਕੋ ਵਾਰੀ ਦੀ ਅਦਾਇਗੀ:
$120

ਪ੍ਰੋਡੱਕਟ ਬਾਰੇ ਵਿਸ਼ੇਸ਼ ਜਾਣਕਾਰੀ

collapsed
 • ਡੂਅਲ-ਕੋਰ CPU

 • ਆਟੋ-ਸੈਸਿੰਗ 10/100/1000Mbps ਈਦਰਨੈੱਟ WAN/LAN ਪੋਰਟ

 • ਇੱਕੋ ਸਮੇਂ ਡੂਅਲ-ਬੈਂਡ ਦੇ ਯੋਗ Wi-Fi (2.4GHz ਅਤੇ 5GHz)

 • 802.11 a/b/g/n/ac ਦੇ ਅਨੁਕੂਲ

 • ਇੱਕੋ ਸਮੇਂ 4x4 ਐਂਟੀਨੇ (ਪ੍ਰਸਾਰਿਤ ਅਤੇ ਪ੍ਰਾਪਤ ਕਰਨ ਵਾਲੇ)

 • ਸਿਕਿਉਰਿਟੀ: WPA2, WPA+WPA2

 • ਵਿਸਤਾਰ ਯੋਗ Wi-Fi

 • Smart Wi-Fi ਤਕਨਾਲੋਜੀ ਸਮੇਤ

collapsed
 • 2 Wi-Fi ਬੂਸਟਰ

 • 2 ਪਾਵਰ ਸਪਲਾਈਜ਼

 • ਈਦਰਨੈੱਟ ਕੇਬਲ

collapsed
 • Android (version 4.4.2 ਅਤੇ ਉੱਪਰ) ਜਾਂ iOS (version 8 ਅਤੇ ਉੱਪਰ) ਸਮਾਰਟਫ਼ੋਨ

 • TELUS My Wi-Fi ਐਪ

 • TELUS ਇੰਟਰਨੈੱਟ ਕੁਨੈਕਸ਼ਨ

 • ਹਰ ਇੱਕ Wi-Fi ਬੂਸਟਰ ਲਈ ਇਲੈਕਟ੍ਰੀਕਲ ਆਊਟਲੈੱਟ

collapsed

TELUS Boost Wi-Fi ਵਾਪਸ ਕਰਨ ਦੀ ਨੀਤੀ

TELUS Boost Wi-Fi ਪੈਸੇ ਮੋੜਨ ਦੀ ਗਾਰੰਟੀ

TELUS Boost Wi-Fi 30 ਦਿਨ ਦੀ ਪੈਸੇ ਮੋੜਨ ਲਈ ਗਾਰੰਟੀ ਬਾਰੇ ਜਾਣਕਾਰੀ (ਕੁਝ ਸ਼ਰਤਾਂ/ਸੀਮਾਵਾਂ ਲਾਗੂ, ਹੋਰ ਵੇਰਵਿਆਂ ਲਈ ਹੇਠਾਂ ਵੇਖੋ)।

ਤੁਸੀਂ ਆਪਣਾ TELUS Boost Wi-Fi ਹਾਰਡਵੇਅਰ ਖ਼ਰੀਦਣ ਦੇ 30 ਦਿਨਾਂ ਅੰਦਰ ਵਾਪਸ ਕਰ ਸਕਦੇ ਹੋ। ਜਾਰੀ ਕੀਤੇ ਜਾਣ ਵਾਲੇ ਰੀਫ਼ੰਡ ਲਈ, ਤੁਹਾਡੇ ਵੱਲੋਂ ਖ਼ਰੀਦਿਆ ਇਹ ਹਾਰਡੇਵਅਰ ਜ਼ਰੂਰ ਹੀ ਲਗਭਗ ਨਵੇਂ ਵਰਗਾ ਹੋਣਾ ਚਾਹੀਦਾ ਹੈ ਅਤੇ ਉਸ ਦੀ ਸਾਰੀ ਅਸਲ ਪੈਕੇਜਿੰਗ, ਨਾਲ ਮਿਲਣ ਵਾਲੀਆਂ ਹੋਰ ਸਹਾਇਕ ਚੀਜ਼ਾਂ ਅਤੇ ਬੰਡਲ ’ਚ ਮਿਲੀਆਂ ਹੋਰ ਸਾਰੀਆਂ ਵਸਤਾਂ ਨਾਲ ਹੋਣੀ ਚਾਹੀਦੀਆਂ ਹਨ।

ਜੇ ਤੁਸੀਂ ਆਪਣਾ TELUS Boost Wi-Fi ਔਨਲਾਈਨ ਜਾਂ TELUS ਦੇ ਕਿਸੇ ਨੁਮਾਇੰਦੇ ਤੋਂ ਖ਼ਰੀਦਿਆ ਹੈ, ਤਾਂ ਤੁਹਾਨੂੰ ਉਹ ਵਾਪਸ ਕਰਨ ਲਈ ਸਭ ਤੋਂ ਪਹਿਲਾਂ TELUS ਨੂੰ 1-888-811-2323 ’ਤੇ ਫ਼ੋਨ ਕਰਨਾ ਚਾਹੀਦਾ ਹੈ।

TELUS Boost Wi-Fi ਵਾਰੰਟੀ

TELUS Boost Wi-Fi ਵਾਰੰਟੀ ਅਤੇ ਕਵਰੇਜ ਬਾਰੇ ਜਾਣਕਾਰੀ

ਤੁਹਾਡੇ TELUS Boost Wi-Fi ਦੀ ਵਾਰੰਟੀ ਮਿਆਦ, TELUS ਤੋਂ ਉਸ ਦੀ ਖ਼ਰੀਦ ਦੀ ਅਸਲ ਤਾਰੀਖ਼ ਤੋਂ ਇੱਕ ਸਾਲ ਤੱਕ ਹੁੰਦੀ ਹੈ।

ਵਾਰੰਟੀ ’ਚ ਕੀ ਕੁਝ ਕਵਰ ਹੁੰਦਾ ਹੈ:

 • ਵਾਰੰਟੀ TELUS Boost Wi-Fi ਦੇ ਅਸਲ ਖ਼ਰੀਦਦਾਰ ਤੱਕ ਹੀ ਸੀਮਤ ਹੈ

 • TELUS ਇਸ ਹਾਰਡਵੇਅਰ ਦੀ ਸਮੱਗਰੀ ਜਾਂ ਇਸ ਦੇ ਕੰਮ ਕਰਨ ’ਚ ਕੋਈ ਨੁਕਸ ਨਾ ਪੈਣ ਜਾਂ ਇਸ ਦੇ ਨਾਕਾਮ ਨਾ ਹੋਣ ਦੀ ਗਰੰਟੀ ਦਿੰਦਾ ਹੈ ਅਤੇ ਇਹ ਹਾਰਡਵੇਅਰ ਅਤੇ ਸੌਫ਼ਟਵੇਅਰ ਦੀਆਂ ਸਾਰੀਆਂ ਸਮੱਗਰੀਆਂ ਇਸ ਦੀਆਂ ਸਪੈਸੀਫ਼ਿਕੇਸ਼ਨਜ਼ ਦੇ ਅਨੁਸਾਰ ਹੁੰਦੀਆਂ ਹਨ

 • ਵਾਰੰਟੀ ਮਿਆਦ ਦੌਰਾਨ TELUS ਹਰੇਕ ਉਸ ਉਤਪਾਦ ਦੀ ਮੁਰੰਮਤ ਮੁਫ਼ਤ ਕਰੇਗਾ ਜਾਂ ਬਦਲੇਗਾ, ਜੋ ਵਾਰੰਟੀ ਮੁਤਾਬਕ ਤਸੱਲੀਬਖ਼ਸ਼ ਨਹੀਂ ਹੋਵੇਗਾ

ਵਾਰੰਟੀ ’ਚ ਇਹ ਕੁਝ ਕਵਰ ਨਹੀਂ ਹੁੰਦਾ:

 • ਵਾਰੰਟੀ ਤਦ ਨਹੀਂ ਦਿੱਤੀ ਜਾਵੇਗੀ, ਜੇ ਕੋਈ ਨਾਕਾਮੀ ਇਸ ਕਾਰਨ ਹੋਈ ਹੋਵੇਗੀ: (i) ਨੁਕਸਦਾਰ ਫਿ਼ਟਿੰਗ, ਰੱਖ-ਰਖਾਅ ਜਾਂ ਵਰਤੋਂ; (ii) ਵਰਤੋਂ ਦੌਰਾਨ ਮਾੜੇ ਹਾਲਾਤ; (iii) ਵਰਤੋਂਕਾਰ ਵੱਲੋਂ ਸੋਧਣ ਜਾਂ ਮੁਰੰਮਤ ਦਾ ਯਤਨ; (iv) ਉਤਪਾਦ ਦੀ ਅਜਿਹੀਆਂ ਵਸਤਾਂ ਨਾਲ ਵਰਤੋਂ, ਜਿਨ੍ਹਾਂ ਦੀ TELUS ਨੇ ਸਿਫ਼ਾਰਸ਼ ਨਾ ਕੀਤੀ ਹੋਵੇ; ਜਾਂ (v) ਕੁਦਰਤੀ ਕਰੋਪੀ

 • TELUS ਇਸ ਦੀ ਗਰੰਟੀ ਨਹੀਂ ਦਿੰਦਾ (i) ਸਾਫ਼ਟਵੇਅਰ ਨੂੰ ਵਰਤਣ ਵੇਲੇ ਕੋਈ ਰੁਕਾਵਟ ਨਹੀਂ ਪਵੇਗੀ ਜਾਂ ਇਹ ਕਿਸੇ ਨੁਕਸ ਤੋਂ ਮੁਕਤ ਰਹੇਗਾ, (ii) ਨਵੀਂਆਂ ਤਕਨੀਕਾਂ ਦੇ ਲਗਾਤਾਰ ਵਿਕਾਸ ਕਾਰਨ ਨੈੱਟਵਰਕਸ ’ਚ ਕੋਈ ਘੁਸਪੈਠ ਅਤੇ ਹਮਲਾ ਹੋਣ ਕਾਰਨ, ਇਹ ਸਾਫ਼ਟਵੇਅਰ ਜਾਂ ਕੋਈ ਹਾਰਡਵੇਅਰ ਜਿਸ ’ਤੇ ਇਸ ਸਾਫ਼ਟਵੇਅਰ ਦੀ ਵਰਤੋਂ ਹੁੰਦੀ ਹੈ, ਕਿਸੇ ਖ਼ਤਰੇ ਜਾਂ ਹਮਲੇ ਤੋਂ ਬਚਿਆ ਰਹੇਗਾ

 • ਉੱਪਰ ਦਿੱਤੀ ਗਈ ਵਾਰੰਟੀ ਇਨ੍ਹਾਂ ਦੀ ਥਾਂ ਹੈ ਅਤੇ ਇਸ ਵਿੱਚ ਇਹ ਸ਼ਾਮਲ ਨਹੀਂ ਹਨ; ਹੋਰ ਸਾਰੀਆਂ ਦੇਣਦਾਰੀਆਂ, ਵਾਰੰਟੀਆਂ, ਗਰੰਟੀਆਂ ਜਾਂ ਲਿਖਤੀ ਜਾਂ ਜ਼ੁਬਾਨੀ ਸ਼ਰਤਾਂ, ਵਿਧਾਨਕ, ਆਮ ਕਾਨੂੰਨ ਜੋ ਦੱਸਿਆ ਗਿਆ ਹੈ ਜਾਂ ਲਾਗੂ ਹੈ, ਕਿਸੇ ਖ਼ਾਸ ਮਕਸਦ ਲਈ ਉਲੰਘਣਾ ਨਾ ਹੋਣ, ਵਿਕਾਊਯੋਗਤਾ ਜਾਂ ਫ਼ਿਟਨੈੱਸ ਦੀਆਂ ਵਾਰੰਟੀਆਂ ਜਾਂ ਲਾਗੂ ਸ਼ਰਤਾਂ ਸਮੇਤ ਅਤੇ ਇਹ ਸਿਰਫ਼ TELUS ਦੀ ਜ਼ਿੰਮੇਵਾਰੀ ਅਤੇ ਦੇਣਦਾਰੀ ਹੋਵੇਗੀ ਅਤੇ ਇਕਰਾਰਨਾਮੇ ਵਿੱਚ ਅਸਲੀ ਖ਼ਰੀਦਦਾਰ ਦੇ ਇੱਕੋ-ਇੱਕ ਉਪਾਅ, ਗ਼ਲਤ ਕੰਮ ਜਾਂ ਨਹੀਂ ਤਾਂ ਇਹ ਹਾਰਡਵੇਅਰ ਅਤੇ ਸੌਫ਼ਟਵੇਅਰ ਦੇ ਸਬੰਧ ’ਚ ਹੋਵੇਗੀ। ਖਪਤਕਾਰਾਂ ਲਈ ਕੁਝ ਸੂਬਾਈ ਕਾਨੂੰਨ ਇਸ ਕਾਨੂੰਨੀ ਵਾਰੰਟੀ ਦੀਆਂ ਛੋਟਾਂ ਨੂੰ ਲਾਗੂ ਨਹੀਂ ਹੋਣ ਦਿੰਦੇ ਅਤੇ ਉੱਪਰ ਦੱਸੀਆਂ ਸੀਮਾਵਾਂ ਅਜਿਹੇ ਕਾਨੂੰਨ ’ਤੇ ਨਿਰਭਰ ਹੋਣਗੀਆਂ।

ਇਸ ਵਾਰੰਟੀ ਦਾ ਲਾਭ ਕਿਵੇਂ ਲਿਆ ਜਾਵੇ:

 • ਇਨ੍ਹਾਂ ਵਾਰੰਟੀਆਂ ਦੇ ਆਧਾਰ ’ਤੇ ਖ਼ਰੀਦਦਾਰ ਆਪਣੇ ਕਿਸੇ ਵੀ ਤਰ੍ਹਾਂ ਦੇ ਦਾਅਵੇ (ਕਲੇਮ) ਬਾਰੇ TELUS ਨੂੰ ਦੱਸੇਗਾ ਬਸ਼ਰਤੇ ਜੇ ਕੋਈ ਨੁਕਸ ਇੱਕ ਸਾਲ ਦੀ ਵਾਰੰਟੀ ਮਿਆਦ ਦੌਰਾਨ ਪੈਂਦਾ ਹੈ।

 • ਤੁਹਾਡੇ ਵੱਲੋਂ ਹਾਡਰਵੇਅਰ ਮੋੜਨ ਦਾ ਕਾਰਨ TELUS ਦੇ ਨੇਮਾਂ ਅਤੇ ਸ਼ਰਤਾਂ ਅਨੁਸਾਰ ਅਤੇ/ਜਾਂ ਉੱਪਰ ਦੱਸੀਆਂ TELUS ਦੀਆਂ ਹਿਦਾਇਤਾਂ ਮੁਤਾਬਕ ਹੋਣਾ ਚਾਹੀਦਾ ਹੈ, ਕਿਰਪਾ ਕਰ ਕੇ TELUS ਸਪੋਰਟ ਨੂੰ ਕਾੱਲ ਕਰੋ ਅਤੇ TELUS ਦਾ ਨੁਮਾਇੰਦਾ ਤੁਹਾਨੂੰ ਉਹ ਸਾਰੀਆਂ ਹਿਦਾਇਤਾਂ ਮੁਹੱਈਆ ਕਰਵਾਏਗਾ ਕਿ ਤੁਸੀਂ ਆਪਣੀ ਵਾਰੰਟੀ ਦਾ ਦਾਅਵਾ ਕਿਵੇਂ ਪੇਸ਼ ਕਰਨਾ ਹੈ।