ਤੁਹਾਨੂੰ ਕੀ ਜਾਣਨਾ ਚਾਹੀਦਾ ਹੈ:

ਕੋਵਿਡ-19 ਤੋਂ ਆਪਣੇ ਗਾਹਕਾਂ ਅਤੇ ਟੀਮ ਨੂੰ ਸੁਰੱਖਿਅਤ ਰੱਖਣਾ

ਇਹ ਵੈਬਪੇਜ ਨਿਯਮਿਤ ਤੌਰ 'ਤੇ ਅੱਪਡੇਟ ਕੀਤਾ ਜਾ ਰਿਹਾ ਹੈ ਤਾਂ ਕਿ ਇਹ ਯਕੀਨੀ ਹੋ ਸਕੇ ਕਿ ਸਭ ਤੋਂ ਵੱਧ ਤਾਜ਼ੀ ਜਾਣਕਾਰੀ ਉਪਲਬਧ ਹੈ। ਜਿਵੇਂ-ਜਿਵੇਂ ਤਬਦੀਲੀਆਂ ਹੁੰਦੀਆਂ ਹਨ, ਕਿਰਪਾ ਕਰਕੇ ਸਾਡਾ ਸਾਥ ਦਿਓ। ਜੇ ਹੋਰ ਵਿਸਥਾਰ ਵਿੱਚ ਜਾਣਕਾਰੀ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸਾਡਾ ਇੰਗਲਿਸ਼ ਪੇਜ ਵੇਖੋ।


ਤੁਹਾਨੂੰ ਸੁਰੱਖਿਅਤ ਰੱਖਣਾ

TELUS ’ਚ ਸਾਡੇ ਗਾਹਕ ਅਤੇ ਸਾਡੀ ਟੀਮ ਸਾਡੇ ਲਈ ਸਭ ਤੋਂ ਉੱਚ ਤਰਜੀਹ ਹਨ। ਅਸੀਂ ਤੁਹਾਨੂੰ ਸੁਰੱਖਿਅਤ ਰੱਖਣ ਅਤੇ ਤੁਹਾਡੀ ਮਦਦ ਲਈ ਸਾਰੀਆਂ ਵਾਜਬ ਸੁਰੱਖਿਆ ਚੇਤਾਵਨੀਆਂ 'ਤੇ ਧਿਆਨ ਰੱਖ ਰਹੇ ਹਾਂ। ਸੂਚਨਾ ਅਤੇ ਸਿਹਤ ਸੇਵਾਵਾਂ ਤੱਕ ਤੇਜ਼ ਰਫ਼ਤਾਰ ਅਤੇ ਭਰੋਸੇਯੋਗ ਪਹੁੰਚ ਪਹਿਲਾਂ ਕਦੇ ਵੀ ਇੰਨੀ ਜ਼ਿਆਦਾ ਜ਼ਰੂਰੀ ਨਹੀਂ ਰਹੀ ਅਤੇ ਅਸੀਂ ਇੱਥੇ ਤੁਹਾਡੀ ਮਦਦ ਲਈ ਹਾਂ।

ਅਸੀਂ ਕੈਨੇਡੀਅਨ ਹੈਲਥ-ਕੇਅਰ ਸਿਸਟਮ ਉੱਤੇ ਬੋਝ ਘਟਾਉਣ ਲਈ ਹਕੀਕੀ ਸਿਹਤ ਵਿਕਲਪ ਮੁਹੱਈਆ ਕਰਵਾਉਂਦਿਆਂ ਆਪਣੀ ਸਿਹਤ ਤਕਨਾਲੋਜੀ ਵਿੱਚ ਵਾਧਾ ਵੀ ਕਰ ਰਹੇ ਹਾਂ। ਅਸੀਂ ਕੋਵਿਡ-19 ਦਾ ਟਾਕਰਾ ਕਰਨ ਲਈ ਜਿਹੜੇ ਕਦਮ ਚੁੱਕ ਰਹੇ ਹਾਂ, ਉਨ੍ਹਾਂ ਬਾਰੇ ਹੋਰ ਜਾਣਕਾਰੀ ਲਵੋ:

ਸਾਡੇ ਗਾਹਕਾਂ ਅਤੇ ਟੀਮ ਮੈਂਬਰਾਂ ਦਾ ਖ਼ਿਆਲ ਰੱਖਣਾ

ਸਾਡੇ ਟੀਮ ਮੈਂਬਰਾਂ ਅਤੇ ਗਾਹਕਾਂ ਦੀ ਸਿਹਤ ਅਤੇ ਸੁਰੱਖਿਆ ਪ੍ਰਤੀ ਸਾਡੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ, ਅਸੀਂ ਸਾਰੇ TELUS ਕਾਰਪੋਰੇਟ ਸਟੋਰ ਅਤੇ ਦੇਸ਼ ਭਰ ਦੇ ਮਾਲਾਂ ਵਿਚ ਸਥਿਤ ਸਾਰੇ ਕਿਓਸਕਸ ਅਸਥਾਈ ਤੌਰ 'ਤੇ ਬੰਦ ਕਰਨ ਦਾ ਫੈਸਲਾ ਲਿਆ ਹੈ।

ਚੋਣਵੇਂ ਸਟੋਰ ਖੁੱਲ੍ਹੇ ਹਨ, ਜਿਥੇ ਗਾਹਕ ਇਹ ਸੇਵਾਵਾਂ ਲੈ ਸਕਦੇ ਹਨ:

  • ਮੁਰੰਮਤ ਕਰਵਾਉਣੀ ਅਤੇ ਉਧਾਰ ਵਾਲੇ ਉਪਕਰਣ ਲੈਣੇ

  • SIM ਕਾਰਡ ਬਦਲਾਉਣੇ

  • ਚਾਰਜਰ ਅਤੇ ਹੋਰ ਮਹੱਤਵਪੂਰਨ ਉਪਕਰਣ ਦੀ ਖ਼ਰੀਦ

ਹਾਲਾਂਕਿ ਅਸੀਂ ਆਪਣੇ ਸਟੋਰਾਂ ਨੂੰ ਸਾਫ ਅਤੇ ਸੁਰੱਖਿਅਤ ਰੱਖਣ ਲਈ ਹਰ ਸਾਵਧਾਨੀ ਵਰਤ ਰਹੇ ਹਾਂ, ਅਸੀਂ ਇਸ ਸਮੇਂ ਦੌਰਾਨ ਤੁਹਾਨੂੰ ਔਨਲਾਈਨ ਖਰੀਦਦਾਰੀ ਕਰਨ ਲਈ ਜ਼ੋਰਦਾਰ ਉਤਸ਼ਾਹਤ ਕਰਦੇ ਹਾਂ। ਹੋਰ ਜਾਣਕਾਰੀ ਲਈ ਅਕਸਰ ਪੁੱਛੇ ਜਾਂਦੇ ਸਵਾਲ ਵੇਖੋ।

ਆਪਣੀਆਂ ਸਰਵਸਿਜ਼ ਮੈਨੇਜ ਕਰੋ

ਇਸ ਸਮੇਂ ਦੌਰਾਨ, ਅਸੀਂ ਆਮ ਨਾਲੋਂ ਵਧੇਰੇ ਫ਼ੋਨ ਕਾਲ ਗਿਣਤੀ ਦਾ ਅਨੁਭਵ ਕਰ ਰਹੇ ਹਾਂ। ਅਸੀਂ ਤੁਹਾਨੂੰ My TELUS ਐਪ ਡਾਊਨਲੋਡ ਕਰਨ ਅਤੇ ਵਰਤਣ ਲਈ ਉਤਸ਼ਾਹਿਤ ਕਰਦੇ ਹਾਂ ਜਾਂ ਆਪਣੀਆਂ ਸਰਵਸਿਜ਼ ਮੈਨੇਜ ਕਰਨ ਜਾਂ ਬਦਲਣ ਲਈ My TELUS ਵੈਬਸਾਈਟ 'ਤੇ ਜਾਓ।

My TELUS ਦੀ ਵਰਤੋਂ ਕਰਦਿਆਂ, ਤੁਸੀਂ ਇਹ ਕਰ ਸਕਦੇ ਹੋ:

  • ਆਪਣੇ ਬਿੱਲ ਔਨਲਾਈਨ ਪੇਅ ਕਰੋ

  • ਆਪਣੀ ਵਰਤੋਂ ਬਾਰੇ ਪਤਾ ਕਰੋ ਅਤੇ ਆਪਣਾ ਲੋੜੀਂਦਾ ਡਾਟਾ ਲਓ

  • ਆਪਣੇ ਚੈਨਲ ਮੈਨੇਜ ਕਰੋ

ਆਪਣੀ ਅਪੁਇੰਟਮੈਂਟ ਮੁੜ ਤਹਿ ਕਰੋ

ਜੇ ਤੁਸੀਂ TELUS ਨਾਲ ਆਉਣ ਵਾਲੀ ਅਪੁਇੰਟਮੈਂਟ ਦੁਬਾਰਾ ਤਹਿ ਕਰਨਾ ਚਾਹੁੰਦੇ ਹੋ, ਸਾਡੀ ਟੀਮ ਤਿਆਰ-ਬਰ-ਤਿਆਰ ਅਤੇ ਮਦਦ ਦੀ ਚਾਹਵਾਨ ਹੈ।

ਨਿਰਧਾਰਤ ਸਰਵਿਸ 'ਤੇ ਨਿਰਭਰ ਕਰਦਿਆਂ, ਕੁਝ ਅਪੁਇੰਟਮੈਂਟਸ ਮੁੜ ਨਿਰਧਾਰਤ ਕਰਨ ਦੀ ਜ਼ਰੂਰਤ ਹੋਏਗੀ। ਹੋਰ ਜਾਣਨ ਲਈ ਸਾਡੇ ਅਕਸਰ ਪੁੱਛੇ ਜਾਂਦੇ ਸਵਾਲ ਪੜ੍ਹੋ, “ਇਸ ਸਮੇਂ ਸਾਡੇ ਤਕਨੀਸ਼ੀਅਨ ਕਿਹੜੀਆਂ ਸਰਵਸਿਜ਼ ਪ੍ਰਦਾਨ ਕਰ ਰਹੇ ਹਨ?” TELUS ਗਾਹਕਾਂ ਦਵਾਰਾ ADT ਲਈ, ਆਪਣੀ ਅਪੁਇੰਟਮੈਂਟ ਮੁੜ ਤਹਿ ਕਰਨ ਵਾਸਤੇ, ਕਿਰਪਾ ਕਰ ਕੇ 1-877-627-0504 'ਤੇ ਕਾਲ ਕਰੋ।


TELUS ਅਜਿਹੇ ਵੇਲੇ ਆਪਣੇ ਗਾਹਕਾਂ ਨੂੰ ਸਦਾ ਜੁੜੇ ਰਹਿਣ ’ਚ ਕਿਵੇਂ ਮਦਦ ਕਰ ਰਿਹਾ ਹੈ

ਅਪ੍ਰੈਲ ਦੇ ਅੰਤ ਤਕ ਹੇਠ ਲਿਖੀਆਂ ਤਬਦੀਲੀਆਂ ਲਾਗੂ ਹੋਣਗੀਆਂ:

  • ਜਿਹੜੇ ਗਾਹਕਾਂ ਕੋਲ ਅਨਲਿਮਟਿਡ ਡਾਟਾ ਪਲੈਨਜ਼ ਨਹੀਂ ਹਨ, ਅਸੀਂ ਉਨ੍ਹਾਂ ਤੋਂ ਇੰਟਰਨੈੱਟ ਦੀ ਵੱਧ ਵਰਤੋਂ ਲਈ ਕੋਈ ਫ਼ੀਸ ਵਸੂਲ ਨਹੀਂ ਕਰਾਂਗੇ

  • ਸਾਰੇ Easy Roam®, ਟਰੈਵਲ ਪਾਸ ਅਤੇ ਪੋਸਟ-ਪੇਅਡ TELUS ਗਾਹਕਾਂ, ਜੋ ਉੱਤਰੀ ਅਮਰੀਕਾ, ਕੇਂਦਰੀ ਅਮਰੀਕਾ ਅਤੇ ਕੈਰੀਬੀਅਨ ’ਚ ਹਨ, ਲਈ ਪੇਅ-ਪਰ-ਯੂਜ਼ ਰੋਮਿੰਗ ਚਾਰਜਿਸ ਮਾਫ਼ ਹੋ ਰਹੇ ਹਨ।

  • Optik ਉੱਤੇ ਪਰਿਵਾਰਕ ਅਤੇ ਵਿਦਿਅਕ ਸਮੱਗਰੀ ਨਾਲ ਸਬੰਧਤ ਮੁਫ਼ਤ ਚੈਨਲ-ਝਲਕੀਆਂ ਦਾ ਇੱਕ ਵਧੀਆ ਮਿਸ਼ਰਣ ਪੇਸ਼ ਕਰ ਰਹੇ ਹਾਂ - ਸਾਰੇ ਚੈਨਲਾਂ ਦੀਆਂ ਝਲਕੀਆਂ ਵੇਖੋ।

ਇਸ ਦੇ ਨਾਲ ਹੀ, ਅਸੀਂ ਆਪਣੇ ਉਨ੍ਹਾਂ ਗਾਹਕਾਂ ਅਤੇ ਛੋਟੇ ਕਾਰੋਬਾਰੀ ਗਾਹਕਾਂ ਨੂੰ ਭੁਗਤਾਨ ਦੇ ਕੁਝ ਸੁਖਾਲੇ ਰਾਹ ਮੁਹੱਈਆ ਕਰਵਾ ਕੇ ਉਨ੍ਹਾਂ ਦੀ ਮਦਦ ਕਰਾਂਗੇ, ਜਿਹੜੇ ਕੋਵਿਡ-19 ਕਾਰਨ ਵਿੱਤੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਅਸੀਂ ਨਹੀਂ ਚਾਹੁੰਦੇ ਕਿ ਜੇ ਉਹ ਇਸ ਸੰਕਟ ਕਾਰਨ ਵਿੱਤੀ ਤੌਰ ਉੱਤੇ ਪ੍ਰਭਾਵਿਤ ਹੋਏ ਹਨ, ਤਾਂ ਉਹ ਆਪਣਾ ਬਿਲ ਸਮੇਂ-ਸਿਰ ਨਾ ਭਰ ਸਕਣ ਦੀ ਚਿੰਤਾ ਕਰਨ।

 

Frequently Asked Questions